Patiala: 14th Oct. 2016
M.M.Modi college organizes expert lecture on “Sylow’s Theorem and its applications”
M. M. Modi College Patiala has planned a series of expert lecture to celebrate its golden jubilee year. Under this program, Department of mathematics organized an expert lecture on Algebra. Dr. Shalini Gupta from Department of mathematics, Punjabi University, Patiala spoke on the topic of “Sylow’s Theorem and its applications”. Lecture was very effective and informative. All the concepts were fully explained. She also talked about the practical applications and use of Sylow’s theorem by giving suitable examples for better understanding.
Principal Dr. Khushvinder Kumar welcomed the resource person and shared his valuable views over the advantage and importance of Extensional learning. He said that the interaction is an important part in academics.
During this interactive session, extremely probing question were raised by the students and Dr. Shalini answered them in equally enunciated manner.
Dr. Varun Jain, Head of Department, Mathematics introduced the expert speaker. Chetna Gupta proposed the vote of thanks. Prof Rajvinder Kaur, Prof Chetna Sharma, Prof Manita and others were present in the session.
ਪਟਿਆਲਾ: 14 ਅਕਤੂਬਰ, 2016
ਸਾਈਲੋਅ ਦੀ ਥਿਊਰਮ ਅਤੇ ਇਸ ਦੀ ਉਪਯੋਗਤਾ ਵਿਸ਼ੇ ਤੇ ਵਿਸ਼ੇਸ਼ ਭਾਸ਼ਣ
ਮੁਲਤਾਨੀ ਮੱਲ ਮੋਦੀ ਕਾਲਜ ਨੇ ਆਪਣੀ ਪੰਜਾਹਵੀਂ ਵਰ੍ਹੇ ਗੰਢ ਮੌਕੇ ਇਕ ਵਿਸ਼ੇਸ਼ ਸੀਰੀਜ਼ ਅਧੀਨ ਵਿਸੇyਸ਼ ਭਾਸ਼ਣ ਆਯੋਜਿਤ ਕਰਵਾਉਣ ਦਾ ਟੀਚਾ ਮਿੱਖਿਆ ਹੈ। ਇਸੇ ਸੀਰੀਜ਼ ਅਧੀਨ, ਮੈਥੇਮੈਟਿਕਸ ਵਿਭਾਗ ਵੱਲੋਂ ਅਲਜ਼ੈਬਰਾ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੈਥੇਮੈਟਿਕਸ ਵਿਭਾਗ ਤੋਂ ਆਏ ਡਾ. ਸ਼ਾਲਿਨੀ ਗੁਪਤਾ ਨੇ ਸਾਈਲੋਅ ਦੀ ਥਿਊਰਮ ਅਤੇ ਇਸਦੀ ਉਪਯੋਗਤਾ ਵਿਸ਼ੇ ਤੇ ਆਪਣੇ ਵੱਡਮੁੱਲੇ ਵਿਚਾਰ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਸਾਂਝੇ ਕੀਤੇ। ਭਾਸ਼ਣ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਨੇ ਕਈ ਉਦਾਹਰਣ ਵੀ ਦਿੱਤੇ ਤਾਂ ਜੋ ਸਰੋਤਿਆਂ ਨੂੰ ਇਹ ਵਿਸ਼ਾ ਸਹੀ ਤੇ ਅਸਾਨ ਢੰਗ ਨਾਲ ਸਮਝ ਆ ਜਾਵੇ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਦੇ ਸੁਆਗਤੀ ਭਾਸ਼ਣ ਦੇ ਨਾਲ ਵਿਸਤਾਰ ਗਿਆਨ ਦੇ ਪ੍ਰਯੋਗ ਕਰਦਿਆਂ ਇਸਦੇ ਉਪਯੋਗਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਭਾਸ਼ਣਾ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿਚ ਵਿਸ਼ੇਸ਼ ਵਾਧਾ ਹੁੰਦਾ ਹੈ।
ਵਿਦਿਆਰਥੀਆਂ ਨੇ ਭਾਸ਼ਣ ਦੌਰਾਨ ਬਹੁਤ ਉਤਸੁਕਤਾ ਵਿਖਾਈ ਤੇ ਭਾਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ।
ਵਿਭਾਗ ਦੇ ਮੁਖੀ ਡਾ. ਵਰੁਣ ਜੈਨ ਨੇ ਮੁੱਖ ਵਕਤਾ ਨਾਲ ਸਰੋਤਿਆਂ ਨੂੰ ਜਾਣੂ ਕਰਵਾਇਆ। ਮਿਸਿਜ਼ ਚੇਤਨਾ ਗੁਪਤਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਮੈਥੇਮੈਟਿਕਸ ਵਿਭਾਗ ਦੇ ਮਿਸ ਰਾਜਵਿੰਦਰ ਕੌਰ, ਮਿਸ ਚੇਤਨਾ ਸ਼ਰਮਾ, ਮਿਸ ਮਨੀਤਾ ਤੇ ਹੋਰ ਵੀ ਮੌਜੂਦ ਰਹੇ।